Monday, June 13, 2011

ਖਾਲੀ ਥਾਂ

ਧੂਰ ਅੰਦਰੋਂ ਕਿਤੋਂ ਕੋਈ ਆਵਾਜ਼ ਕੰਨਾਂ ਵਿੱਚ ਗੂੰਜਦੀ ਹੈ ਮੇਰੇ, ਤੇ ਮੇਰੀ ਆਤਮਾ ਨੂੰ ਕਰ ਜਾਂਦੀ ਹੈ ਲੀਰੋੰ ਲੀਰ
ਕਿਸਦੀ ਹੈ  ਇਹ ਆਵਾਜ਼ ਮੈਨੂੰ ਕੌਣ ਹੈ ਪੁਕਾਰਦਾ?ਚੀਖ ਜਿਸਦੀ ਜਾਂਦੀ ਹੈ ਮੇਰਾ ਕਲੇਜਾ ਚੀਰ

ਉਠ ਪੈਂਦੀ ਹਾਂ ਸੁੱਤੀ ਸੁੱਤੀ ਤੇ ਅਥਰੂ ਆ ਜਾਂਦੇ ਨੇ
ਕਦੀ ਸੋਚਦੀ ਹਾਂ ਕੀ ਮੇਰਾ ਵਹਿਮ ਏ ਇਹ ਤੇ ਕਦੇ ਲਗਦਾ ਹੈ ਕੋਈ ਹਕੀਕਤ ਹੈ 
ਪਰ ਕੀ ਦੱਸਾਂ, ਕਿਸਨੁ ਦੱਸਾਂ? ਕਿਹੋ  ਜਿਹੀ ਹੈ ਮੇਰੀ ਤਕਦੀਰ.

ਸਬ ਕੁਝ ਮਿਲਿਆ ਹੈ ਮੈਨੂੰ, ਖੁਸ਼ੀਆਂ ਨਾਲ ਝੋਲੀ ਭਰੀ ਹੈ
ਪਰ ਹਰ ਖੁਸ਼ੀ ਦੇ ਨਾਲ ਬਚੀ ਹੋਈ ਖਾਲੀ ਖਾਲੀ ਥਾਂ ਬੜੀ ਏ 
ਸੁੰਨਾ ਸੁੰਨਾ ਲਗਦਾ ਹੈ ਜਗ ਹਾਲੇ ਵੀ  ਮੈਨੂੰ 
ਜਦੋ ਕੀ ਦੁਨਿਆ ਉਮੀਦਾਂ ਨਾਲ ਪੈ ਭਾਰੀ ਏ

ਸੋਚਦੀ ਵਿਚਾਰਦੀ ਰਹਿਣੀ ਹਾਂ ਹਰ ਵੇਲੇ 
ਮੇਰੀ ਜਿੰਦਗੀ ਨਿਮਾਣੀ ਚ ਕਿਸਦੀ ਕਮੀ ਖਲ ਰਹੀ ਹੈ?
ਹਰ ਰਿਸ਼ਤਾ ਹੈ,ਪਿਆਰ  ਹੈ, ਮਹੋਬਤ ਹੈ, ਫਿਰ ਵੀ 
ਜਜਬਾਤਾਂ ਦੀ ਹਨੇਰੀ ਕਿਓਂ  ਚਲ ਰਹੀ ਹੈ?

ਦੂਰ ਤਕ ਨਜ਼ਰ ਘੁਮਾ ਕੇ ਕੇ ਵੇਖ ਚੁੱਕੀ ਹਾਂ ਪਰ 
ਕੋਈ ਵੀ ਨਜ਼ਰ ਨਹੀਂ ਆਂਵਦਾ ਮੈਨੂੰ 
ਮੱਤ ਕੁਝ ਆਖਦੀ ਹੈ ਤੇ ਦਿਲ ਕੁਝ ਕਹਿੰਦਾ ਹੈ 
ਆਪਣਾ ਆਪ ਹੀ ਹੁਣ ਕਮਲਾ ਜਾਪਦਾ ਮੈਨੂੰ 

ਮੈਂ ਬਹੁਤੀ ਗਹਿਰੀ ਸੋਚ ਦੀ ਮਾਲਿਕ ਨਹੀਂ ਹਾਂ 
ਪਰ ਸੋਚਦੀ ਬਹੁਤ ਕੁਝ ਰਹਿਣੀ ਹਾਂ 
ਆਪਣੇ ਪਰਾਏ ਸਾਰੇ ਪਿਆਰੇ ਨੇ ਮੈਨੂੰ 
ਪਰ ਦਿਲ ਦੀ ਗਲ ਕਿਸੇ ਨੂਉ ਨਾ ਕਹਿੰਦੀ ਹਾਂ

ਡਰਦੀ ਹਾਂ ਸ਼ਾਯਦ ਕੁਝ ਕਹਿਣ ਤੋਂ 
ਬਹੁਤ ਚਾਹੁੰਦੀ ਹਾਂ ਕਿਸੇ ਨੂੰ ਦੱਸਾਂ ਪਰ
 ਦੁਖੀ ਹੋਵਾਂਗੀ ਤੇ ਦੁਖੀ ਕਰਾਂਗੀ ਉਸਨੁ ਵੀ 
ਤਾਹੀਂ ਰੁਕ ਜਾਂਦੀ  ਹਾਂ ਵਿਖ੍ਯਾ ਸੁਨਾਓੰਨ ਤੋਂ

ਇੱਕ ਦਿਨ ਸੁਪਨੇ ਵਿੱਚ ਇੱਕ ਮਾਸੂਮ ਚੇਹਰਾ ਨਜ਼ਰ ਆਇਆ 
ਪਰ ਸੀ ਓਹ ਬਹੁਤ ਦੂਰ ਕਿਧਰੇ ਆਸਮਾਨਾਂ ਵਿੱਚ
ਪਹਿਚਾਣ ਨਾ ਸਕੀ ਸੀ ਉਸਨੂੰ ਮੈਂ ਪਰ 
ਵੇਖਦੀ ਰਹਿੰਦੀ ਸੀ ਉਸਨੁ ਆਪਣੇ ਅਰਮਾਨਾਂ ਵਿੱਚ

ਮੈਂ ਪੁਛਿਆ ਉਸਨੂੰ ਕੌਣ ਐਂ ਤੂੰ ? ਮੈਨੂੰ ਕਿਓਂ ਏ  ਪੁਕਾਰਦਾਂ?
ਉਸ ਆਖਿਆ ਮੈਂ ਤੇ ਰੱਬ ਦੀ ਧੁੰਨੀ ਚੋਂ  ਤੈਨੂੰ ਰੋਜ਼ ਹੀ ਹਾਂ ਨਿਹਾਰਦਾ 
ਮੈਂ ਤੇ ਕਦੋਂ ਦਾ ਕਰ ਰਿਹਾ ਹਾਂ ਇੰਤਜ਼ਾਰ, ਪਰ ਆ ਨਹੀਂ ਸਕਦਾ ਅਜੇ ਇਸ ਤੋਂ ਬਾਹਰ 
ਕਿਓਂਕਿ ਮੇਰੀ ਆਤਮਾ ਨੂੰ  ਅਜੇ ਨਹੀ ਮਿਲਿਆ ਹੈ ਕੋਈ ਅਕਾਰ

ਮਾਂ.....  ਆਪਣੀ ਕੁਖ ਵਿੱਚ ਰਖਕੇ ਮੇਰੀ ਆਤਮਾ ਦੇ ਬੀਜ ਨੂੰ 
ਕਰ ਦੇ ਹੁਣ ਤੂ ਮੇਰਾ ਰੂਪ ਸਾਕਾਰ
ਘੁਟਨ  ਜਿਹੀ ਹੈ ਇਥੇ ਹੁਣ ਜਾਪਦੀ ਬੜੀ 
ਗੋਦੀ ਵਿੱਚ ਲੈ ਕੇ ਹੁਣ ਮੈਨੂੰ ਕਰ ਲੈ ਤੂ ਪਿਆਰ 

ਮੇਰੀ ਹੋਂਦ ਤੈਨੂੰ ਬੜਾ ਸੁਖ ਦੇਵੇਗੀ
ਤੇਰੀ ਖੁਸ਼ੀਆਂ ਨਾਲ ਬਚੀ ਹਰ ਖਾਲੀ ਥਾਂ ਭਰ ਦੇਵੇਗੀ... ਹਰ ਖਾਲੀ ਥਾਂ ਭਰ ਦੇਵੇਗੀ.

No comments:

Post a Comment